unfoldingWord 35 - ਦਯਾਵਾਨ ਪਿਤਾ ਦੀ ਕਹਾਣੀ
Přehled: Luke 15
Císlo skriptu: 1235
Jazyk: Punjabi
Publikum: General
Úcel: Evangelism; Teaching
Features: Bible Stories; Paraphrase Scripture
Postavení: Approved
Skripty jsou základní pokyny pro preklad a nahrávání do jiných jazyku. Mely by být podle potreby prizpusobeny, aby byly srozumitelné a relevantní pro každou odlišnou kulturu a jazyk. Nekteré použité termíny a koncepty mohou vyžadovat více vysvetlení nebo mohou být dokonce nahrazeny nebo zcela vynechány.
Text skriptu
ਇੱਕ ਦਿਨ ਯਿਸੂ ਬਹੁਤ ਸਾਰੇ ਮਸੂਲੀਆਂ ਅਤੇ ਦੂਸਰੇ ਪਾਪੀਆਂ ਨੂੰ ਸਿਖਾ ਰਿਹਾ ਸੀ ਜੋ ਉਸ ਕੋਲੋਂ ਸੁਣਨ ਨੂੰ ਆਏ ਹੋਏ ਸਨ |
ਕੁੱਝ ਧਰਮ ਦੇ ਆਗੂ ਵੀ ਜੋ ਉੱਥੇ ਸਨ ਉਹਨਾਂ ਨੇ ਯਿਸੂ ਨੂੰ ਪਾਪੀਆਂ ਨਾਲ ਮਿੱਤਰਾਂ ਦੀ ਤਰ੍ਹਾਂ ਮਿਲਦੇ ਦੇਖਿਆ ਅਤੇ ਇੱਕ ਦੂਸਰੇ ਨਾਲ ਉਸ ਦੀ ਨਿੰਦਾ ਕਰਨ ਲੱਗੇ |ਇਸ ਲਈ ਯਿਸੂ ਨੇ ਉਹਨਾਂ ਨੂੰ ਇੱਕ ਕਹਾਣੀ ਦੱਸੀ |
“ ਇੱਕ ਮਨੁੱਖ ਦੇ ਦੋ ਪੁੱਤਰ ਸਨ |ਛੋਟੇ ਲੜਕੇ ਨੇ ਆਪਣੇ ਪਿਤਾ ਨੂੰ ਕਿਹਾ, “ਪਿਤਾ, ਮੈਂ ਹੁਣੇ ਹੀ ਆਪਣਾ ਹਿੱਸਾ ਚਾਹੁੰਦਾ ਹਾਂ !”ਇਸ ਲਈ ਪਿਤਾ ਨੇ ਆਪਣੀ ਜਾਇਦਾਦ ਦੋਨਾਂ ਪੁੱਤਰਾਂ ਵਿਚਕਾਰ ਵੰਡ ਦਿੱਤੀ |”
“ਛੇਤੀ ਹੀ ਛੋਟੇ ਪੁੱਤਰ ਨੇ ਆਪਣਾ ਸਭ ਕੁੱਝ ਇਕੱਠਾ ਕੀਤਾ ਅਤੇ ਦੂਰ ਚਲਾ ਗਿਆ ਅਤੇ ਪਾਪ ਦੇ ਜੀਵਨ ਵਿੱਚ ਆਪਣਾ ਸਾਰਾ ਪੈਸਾ ਖ਼ਤਮ ਕਰ ਦਿੱਤਾ |”
“ਉਸ ਤੋਂ ਬਾਅਦ, ਜਿੱਥੇ ਛੋਟਾ ਲੜਕਾ ਰਹਿੰਦਾ ਸੀ ਉੱਥੇ ਬਹੁਤ ਅਕਾਲ ਪੈ ਗਿਆ, ਅਤੇ ਉਸ ਕੋਲ ਭੋਜਨ ਖ਼ਰੀਦਣ ਲਈ ਪੈਸਾ ਨਹੀਂ ਸੀ |ਸਿਰਫ਼ ਸੂਰਾਂ ਨੂੰ ਚਰਾਉਣ ਵਾਲੀ ਨੌਕਰੀ ਹੀ ਉਸ ਨੂੰ ਮਿਲੀ ਅਤੇ ਉਹ ਕਰਨ ਲੱਗਾ |ਉਸ ਦੀ ਹਾਲਤ ਬਹੁਤ ਖ਼ਰਾਬ ਹੋਈ ਅਤੇ ਉਹ ਬਹੁਤ ਭੁੱਖਾ ਹੋਇਆ ਕਿ ਉਹ ਸੂਰਾਂ ਦਾ ਚਾਰਾ ਖਾਣ ਲਈ ਮਜ਼ਬੂਰ ਹੋਇਆ |”
“ਆਖ਼ਿਰਕਾਰ, ਛੋਟੇ ਲੜਕੇ ਨੇ ਆਪਣੇ ਆਪ ਨੂੰ ਕਿਹਾ, “ਮੈਂ ਕੀ ਕਰ ਰਿਹਾ ਹਾਂ ?ਮੇਰੇ ਪਿਤਾ ਦੇ ਸਾਰੇ ਨੌਕਰਾਂ ਕੋਲ ਖਾਣ ਲਈ ਵਾਫਰ ਹੈ, ਅਤੇ ਮੈਂ ਇੱਥੇ ਭੁੱਖਾ ਮਰ ਰਿਹਾ ਹਾਂ |ਮੈਂ ਆਪਣੇ ਪਿਤਾ ਕੋਲ ਵਾਪਸ ਜਾਵਾਂਗਾ ਅਤੇ ਉਸਦਾ ਇੱਕ ਨੌਕਰ ਬਣਨ ਲਈ ਬੇਨਤੀ ਕਰਾਂਗਾ |”
“ਇਸ ਲਈ ਛੋਟਾ ਲੜਕਾ ਆਪਣੇ ਪਿਤਾ ਦੇ ਘਰ ਵੱਲ ਵਾਪਸ ਚੱਲ ਪਿਆ |ਜਦੋਂ ਉਹ ਅਜੇ ਦੂਰ ਹੀ ਸੀ ਉਸ ਦੇ ਪਿਤਾ ਨੇ ਉਸ ਨੂੰ ਦੇਖ ਲਿਆ ਅਤੇ ਦਯਾ ਨਾਲ ਭਰ ਗਿਆ |ਉਹ ਦੌੜ ਕੇ ਆਪਣੇ ਪੁੱਤਰ ਕੋਲ ਗਿਆ, ਉਸ ਨੂੰ ਜ਼ੱਫੀ ਪਾਈ ਅਤੇ ਉਸ ਨੂੰ ਚੁੰਮਿਆ |”
“ਪੁੱਤਰ ਨੇ ਉਸ ਨੂੰ ਕਿਹਾ, ਪਿਤਾ, ਮੈਂ ਤੇਰੇ ਅਤੇ ਪਰਮੇਸ਼ੁਰ ਦੇ ਵਿਰੁੱਧ ਪਾਪ ਕੀਤਾ ਹੈ |ਮੈਂ ਤੇਰਾ ਪੁੱਤਰ ਕਹਾਉਣ ਦੇ ਯੋਗ ਨਹੀਂ ਹਾਂ |”
“ਪਰ ਉਸ ਦੇ ਪਿਤਾ ਨੇ ਆਪਣੇ ਇੱਕ ਨੌਕਰ ਨੂੰ ਕਿਹਾ, ‘ਛੇਤੀ ਨਾਲ ਜਾਹ ਅਤੇ ਸਭ ਤੋਂ ਵੱਧੀਆ ਕੱਪੜੇ ਲਿਆ ਅਤੇ ਮੇਰੇ ਪੁੱਤਰ ਨੂੰ ਪਹਿਨਾ ਦੇ !ਉਸ ਦੀ ਉਂਗਲੀ ਵਿੱਚ ਮੁੰਦਰੀ ਅਤੇ ਪੈਰਾਂ ਵਿੱਚ ਜੁੱਤੀ ਪਾ |ਤਦ ਵੱਧੀਆ ਵੱਛਾ ਕੱਟ ਤਾਂ ਕਿ ਅਸੀਂ ਜਸ਼ਨ ਮਨਾਈਏ ਕਿਉਂਕਿ ਮੇਰਾ ਪੁੱਤਰ ਜੋ ਮਰ ਗਿਆ ਸੀ ਹੁਣ ਜੀਉਂਦਾ ਹੈ |ਉਹ ਗੁਆਚ ਗਿਆ ਸੀ ਪਰ ਹੁਣ ਲੱਭ ਗਿਆ ਹੈ |”
“ਇਸ ਲਈ ਲੋਕ ਜਸ਼ਨ ਮਨਾਉਣ ਲੱਗੇ |ਜਲਦੀ ਹੀ ਵੱਡਾ ਪੁੱਤਰ ਵੀ ਖੇਤਾਂ ਵਿੱਚੋਂ ਕੰਮ ਕਰਕੇ ਘਰ ਵਾਪਸ ਆਇਆ |ਉਸ ਨੇ ਸੰਗੀਤ ਅਤੇ ਨੱਚਣਾ ਸੁਣਿਆ ਅਤੇ ਹੈਰਾਨ ਹੋਇਆ ਕਿ ਇਹ ਕਿ ਹੋ ਰਿਹਾ ਹੈ !”
“ਜਦੋਂ ਵੱਡੇ ਪੁੱਤਰ ਨੂੰ ਪਤਾ ਲੱਗਾ ਕਿ ਇਹ ਉਸਦੇ ਛੋਟੇ ਭਰਾ ਦੇ ਘਰ ਵਾਪਸ ਆਉਣ ਲਈ ਜਸ਼ਨ ਮਨਾ ਰਹੇ ਹਨ ਉਹ ਬਹੁਤ ਗੁੱਸੇ ਹੋਇਆ ਅਤੇ ਘਰ ਦੇ ਅੰਦਰ ਨਹੀਂ ਜਾਣਾ ਚਹੁੰਦਾ ਸੀ |ਉਸ ਦਾ ਪਿਤਾ ਬਾਹਰ ਆਇਆ ਅਤੇ ਉਸ ਅੱਗੇ ਬੇਨਤੀ ਕਰਨ ਲੱਗਾ ਕਿ ਉਹ ਅੰਦਰ ਆਵੇ ਅਤੇ ਉਹਨਾਂ ਨਾਲ ਜਸ਼ਨ ਮਨਾਵੇ ਪਰ ਉਸ ਨੇ ਇਨਕਾਰ ਕਰ ਦਿੱਤਾ |”
“ਵੱਡੇ ਪੁੱਤਰ ਨੇ ਆਪਣੇ ਪਿਤਾ ਨੂੰ ਕਿਹਾ, ‘ਇਹਨਾ ਸਾਰੇ ਸਾਲਾਂ ਵਿੱਚ ਮੈਂ ਤੁਹਾਡੇ ਲਈ ਵਫਾਦਾਰੀ ਨਾਲ ਕੰਮ ਕੀਤਾ !ਮੈਂ ਕਦੀ ਵੀ ਕਹਿਣਾ ਨਹੀਂ ਮੋੜਿਆ, ਪਰ ਤਾਂ ਵੀ ਤੁਸੀਂ ਕਦੀ ਮੈਨੂੰ ਇੱਕ ਛੋਟੀ ਬੱਕਰੀ ਨਹੀਂ ਦਿੱਤੀ ਕਿ ਮੈਂ ਆਪਣੇ ਮਿੱਤਰਾਂ ਨਾਲ ਜਸ਼ਨ ਮਨਾਵਾਂ |ਪਰ ਜੱਦ ਇਹ ਤੁਹਾਡਾ ਪੁੱਤਰ ਜੋ ਸਾਰਾ ਪੈਸਾ ਆਪਣੇ ਪਾਪ ਦੇ ਜੀਵਨ ਵਿੱਚ ਖ਼ਤਮ ਕਰਕੇ ਘਰ ਆਇਆ ਤਾਂ ਤੁਸੀਂ ਉਸ ਲਈ ਸਭ ਤੋਂ ਵੱਧੀਆ ਵੱਛਾ ਵੱਡਿਆ !”
ਪਿਤਾ ਨੇ ਉੱਤਰ ਦਿੱਤਾ, “ਮੇਰੇ ਬੇਟੇ, ਤੂੰ ਹਮੇਸ਼ਾਂ ਮੇਰੇ ਨਾਲ ਰਿਹਾ ਹੈਂ ਅਤੇ ਜੋ ਕੁੱਝ ਮੇਰਾ ਹੈ ਉਹ ਤੇਰਾ ਹੈ |ਪਰ ਸਾਡੇ ਲਈ ਇਹ ਠੀਕ ਹੈ ਕਿ ਅਸੀਂ ਜਸ਼ਨ ਮਨਾਈਏ ਕਿਉਂਕਿ ਤੇਰਾ ਭਰਾ ਮਰ ਗਿਆ ਸੀ ਪਰ ਹੁਣ ਉਹ ਜੀਉਂਦਾ ਹੈ |ਉਹ ਗੁਆਚ ਗਿਆ ਸੀ ਪਰ ਹੁਣ ਲੱਭ ਗਿਆ ਹੈ !”
