unfoldingWord 17 - ਪਰਮੇਸ਼ੁਰ ਦਾ ਦਾਊਦ ਨਾਲ ਨੇਮ
ዝርዝር: 1 Samuel 10; 15-19; 24; 31; 2 Samuel 5; 7; 11-12
የስክሪፕት ቁጥር: 1217
ቋንቋ: Punjabi
ታዳሚዎች: General
ዓላማ: Evangelism; Teaching
Features: Bible Stories; Paraphrase Scripture
ሁኔታ: Approved
ስክሪፕቶች ወደ ሌሎች ቋንቋዎች ለመተርጎም እና ለመቅዳት መሰረታዊ መመሪያዎች ናቸው። ለእያንዳንዱ የተለየ ባህል እና ቋንቋ እንዲረዱ እና እንዲስማሙ ለማድረግ እንደ አስፈላጊነቱ ማስተካከል አለባቸው። አንዳንድ ጥቅም ላይ የዋሉ ቃላቶች እና ጽንሰ-ሐሳቦች የበለጠ ማብራሪያ ሊፈልጉ ወይም ሊተኩ ወይም ሙሉ ለሙሉ ሊተዉ ይችላሉ.
የስክሪፕት ጽሑፍ
ਸ਼ਾਊਲ ਇਸਰਾਏਲ ਦਾ ਪਹਿਲਾ ਰਾਜਾ ਸੀ |ਉਹ ਲੰਬਾ ਅਤੇ ਖ਼ੂਬਸੂਰਤ ਸੀ, ਬਿਲਕੁੱਲ ਉਸੇ ਤਰ੍ਹਾਂ ਜਿਸ ਤਰ੍ਹਾਂ ਲੋਕ ਚਾਹੁੰਦੇ ਸਨ |ਸ਼ਾਊਲ ਪਹਿਲੇ ਕੁੱਝ ਸਾਲ ਚੰਗਾ ਰਾਜਾ ਰਿਹਾ ਅਤੇ ਉਸ ਨੇ ਇਸਰਾਏਲ ਉੱਤੇ ਰਾਜ ਕੀਤਾ |ਪਰ ਤਦ ਉਹ ਬੁਰਾ ਵਿਅਕਤੀ ਬਣ ਗਿਆ ਜਿਸ ਨੇ ਪਰਮੇਸ਼ੁਰ ਦੇ ਹੁਕਮ ਦੀ ਪਾਲਣਾ ਨਾ ਕੀਤੀ ਇਸ ਲਈ ਪਰਮੇਸ਼ੁਰ ਨੇ ਇੱਕ ਹੋਰ ਵਿਅਕਤੀ ਨੂੰ ਚੁਣ ਲਿਆ ਜੋ ਇੱਕ ਦਿਨ ਉਸ ਦੀ ਜਗ੍ਹਾ ਰਾਜਾ ਹੋਵੇਗਾ |
ਪਰਮੇਸ਼ੁਰ ਨੇ ਇੱਕ ਨੌਜਵਾਨ ਇਸਰਾਏਲੀ ਨੂੰ ਚੁਣਿਆ ਜਿਸ ਦਾ ਨਾਮ ਦਾਊਦ ਸੀ ਤਾਂ ਕਿ ਉਹ ਸ਼ਾਊਲ ਤੋਂ ਬਾਅਦ ਰਾਜਾ ਬਣੇ |ਦਾਊਦ ਬੈਤਲਹਮ ਨਗਰ ਦਾ ਇੱਕ ਆਜੜੀ ਸੀ |ਜਦੋਂ ਉਹ ਆਪਣੇ ਪਿਤਾ ਦੀਆਂ ਭੇਡਾਂ ਚਾਰਦਾ ਸੀ ਤਾਂ ਉਸ ਨੇ ਇੱਕ ਸ਼ੇਰ ਅਤੇ ਇੱਕ ਭੇੜੀਏ ਨੂੰ ਮਾਰਿਆ ਜਿਹਨਾਂ ਨੇ ਭੇਡਾਂ ਉੱਤੇ ਹਮਲਾ ਕੀਤਾ ਸੀ | ਦਾਊਦ ਇੱਕ ਨਮਰ ਅਤੇ ਧਰਮੀ ਵਿਅਕਤੀ ਸੀ ਜੋ ਪਰਮੇਸ਼ੁਰ ਦੇ ਹੁਕਮ ਦੀ ਪਾਲਣਾ ਕਰਦਾ ਅਤੇ ਉਸ ਉੱਤੇ ਭਰੋਸਾ ਰੱਖਦਾ ਸੀ |
ਦਾਊਦ ਇੱਕ ਮਹਾਨ ਸਿਪਾਹੀ ਅਤੇ ਅਗੁਵਾ ਬਣਿਆ |ਜਦੋਂ ਦਾਊਦ ਅਜੇ ਲੜਕਾ ਹੀ ਸੀ ਉਹ ਇੱਕ ਸੂਰਮੇ ਨਾਲ ਲੜਿਆ ਜਿਸ ਦਾ ਨਾਮ ਗੋਲਿਅਥ ਸੀ |ਗੋਲਿਅਥ ਸਿੱਖਿਆ ਹੋਇਆ, ਬਹੁਤ ਤਕੜਾ ਸਿਪਾਹੀ ਸੀ ਅਤੇ ਲਗਭੱਗ ਤਿੰਨ ਮੀਟਰ ਲੰਬਾ ਸੀ |ਪਰ ਪਰਮੇਸ਼ੁਰ ਨੇ ਗੋਲਿਅਥ ਨੂੰ ਮਾਰਨ ਲਈ ਦਾਊਦ ਦੀ ਮਦਦ ਕੀਤੀ |ਉਸ ਤੋਂ ਬਾਅਦ ਦਾਊਦ ਨੇ ਇਸਰਾਏਲ ਦੇ ਦੁਸ਼ਮਣਾਂ ਉੱਤੇ ਬਹੁਤ ਸਾਰੀਆਂ ਜਿੱਤਾਂ ਹਾਸਲ ਕੀਤੀਆਂ ਜਿਸ ਲਈ ਲੋਕ ਉਸ ਦੀ ਪ੍ਰਸ਼ੰਸਾ ਕਰਦੇ ਸਨ |
ਦਾਊਦ ਪ੍ਰਤੀ ਲੋਕਾਂ ਦੇ ਪਿਆਰ ਕਰਕੇ ਸ਼ਾਊਲ ਅੰਦਰ ਜਲਨ ਸੀ |ਸ਼ਾਊਲ ਨੇ ਬਹੁਤ ਵਾਰੀ ਉਸ ਨੂੰ ਮਾਰਨਾ ਚਾਹਿਆ ਇਸ ਲਈ ਦਾਊਦ ਉਸ ਤੋਂ ਛੁੱਪ ਗਿਆ |ਇੱਕ ਦਿਨ ਸ਼ਾਊਲ ਦਾਊਦ ਨੂੰ ਲੱਭ ਰਿਹਾ ਸੀ ਕਿ ਉਸ ਨੂੰ ਮਾਰ ਦੇਵੇ |ਸ਼ਾਊਲ ਇੱਕ ਗੁਫਾ ਦੇ ਅੰਦਰ ਗਿਆ ਜਿੱਥੇ ਦਾਊਦ ਸ਼ਾਊਲ ਕੋਲੋਂ ਛੁਪਿਆ ਹੋਇਆ ਸੀ,ਪਰ ਸ਼ਾਊਲ ਨੇ ਉਸ ਨੂੰ ਨਾ ਦੇਖਿਆ |ਹੁਣ ਦਾਊਦ ਸ਼ਾਊਲ ਦੇ ਬਹੁਤ ਹੀ ਨਜਦੀਕ ਸੀ ਅਤੇ ਉਸ ਨੂੰ ਮਾਰ ਸਕਦਾ ਸੀ ਪਰ ਉਸ ਨੇ ਐਸਾ ਨਹੀਂ ਕੀਤਾ |ਇਸ ਦੀ ਬਜਾਇ, ਦਾਊਦ ਨੇ ਸ਼ਾਊਲ ਦੇ ਕੱਪੜੇ ਦੀ ਇੱਕ ਟਾਕੀ ਕੱਟ ਲਈ ਕਿ ਸ਼ਾਊਲ ਨੂੰ ਦਿਖਾਵੇ ਕਿ ਉਹ ਰਾਜਾ ਬਣਨ ਲਈ ਉਸ ਨੂੰ ਨਹੀਂ ਮਾਰੇਗਾ |
ਆਖ਼ਿਰਕਾਰ ਸ਼ਾਊਲ ਯੁੱਧ ਵਿੱਚ ਮਾਰਿਆ ਗਿਆ ਅਤੇ ਦਾਊਦ ਇਸਰਾਏਲ ਦਾ ਰਾਜਾ ਬਣ ਗਿਆ |ਉਹ ਇੱਕ ਚੰਗਾ ਰਾਜਾ ਸੀ ਅਤੇ ਲੋਕ ਉਸਨੂੰ ਪਿਆਰ ਕਰਦੇ ਸਨ |ਪਰਮੇਸ਼ੁਰ ਨੇ ਦਾਊਦ ਨੂੰ ਬਰਕਤ ਦਿੱਤੀ ਅਤੇ ਉਹ ਸਫਲ ਹੋਇਆ |ਦਾਊਦ ਨੇ ਬਹੁਤ ਸਾਰੀਆਂ ਲੜਾਈਆਂ ਲੜੀਆਂ ਅਤੇ ਪਰਮੇਸ਼ੁਰ ਨੇ ਇਸਰਾਏਲ ਦੇ ਦੁਸ਼ਮਣਾਂ ਨੂੰ ਹਰਾਉਣ ਵਿੱਚ ਉਸ ਦੀ ਮਦਦ ਕੀਤੀ |ਦਾਊਦ ਨੇ ਯਰੂਸ਼ਲਮ ਨੂੰ ਜਿੱਤਿਆ ਅਤੇ ਆਪਣਾ ਰਾਜਧਾਨੀ ਸ਼ਹਿਰ ਬਣਾਇਆ |ਦਾਊਦ ਦੇ ਰਾਜ ਕਾਲ ਵਿੱਚ ਇਸਰਾਏਲ ਤਾਕਤਵਰ ਅਤੇ ਧਨੀ ਬਣਿਆ |
ਦਾਊਦ ਇੱਕ ਮੰਦਰ ਬਣਾਉਣਾ ਚਾਹੁੰਦਾ ਸੀ ਜਿੱਥੇ ਸਾਰੇ ਇਸਰਾਏਲੀ ਪਰਮੇਸ਼ੁਰ ਦੀ ਬੰਦਗੀ ਕਰਨ ਅਤੇ ਉਸ ਨੂੰ ਬਲੀਆਂ ਭੇਂਟ ਕਰਨ |ਲਗਭੱਗ 400 ਸਾਲਾਂ ਤੋਂ ਲੋਕ ਮੂਸਾ ਦੁਆਰਾ ਬਣਾਏ ਗਏ ਮਿਲਾਪ ਦੇ ਤੰਬੂ ਸਾਹਮਣੇ ਪਰਮੇਸ਼ੁਰ ਦੀ ਬੰਦਗੀ ਕਰਦੇ ਅਤੇ ਬਲੀਆਂ ਦਿੰਦੇ ਸਨ |
ਪਰ ਪਰਮੇਸ਼ੁਰ ਨੇ ਦਾਊਦ ਕੋਲ ਨਬੀ ਨਾਥਾਨ ਨੂੰ ਇਸ ਸੰਦੇਸ਼ ਨਾਲ ਭੇਜਿਆ, “ਕਿਉਂਕਿ ਤੂੰ ਇੱਕ ਯੁੱਧ ਵਾਲਾ ਵਿਅਕਤੀ ਹੈਂ, ਤੂੰ ਮੇਰੇ ਲਈ ਇਹ ਮੰਦਰ ਨਹੀਂ ਬਣਾਵੇਗਾ |ਤੇਰਾ ਪੁੱਤਰ ਇਸ ਨੂੰ ਬਣਾਵੇਗਾ |ਪਰ, ਮੈਂ ਤੈਨੂੰ ਬਹੁਤਾਇਤ ਨਾਲ ਬਰਕਤ ਦੇਵਾਂਗਾ |ਤੇਰੀ ਔਲਾਦ ਵਿੱਚੋਂ ਇੱਕ ਮੇਰੇ ਲੋਕਾਂ ਉੱਤੇ ਹਮੇਸ਼ਾਂ ਲਈ ਰਾਜਾ ਹੋਵੇਗਾ !”ਦਾਊਦ ਦੀ ਔਲਾਦ ਵਿੱਚੋਂ ਹਮੇਸ਼ਾਂ ਰਾਜ ਕਰਨ ਵਾਲਾ ਸਿਰਫ਼ ਮਸੀਹਾ ਹੀ ਹੋ ਸਕਦਾ ਹੈ |ਮਸੀਹਾ ਪਰਮੇਸ਼ੁਰ ਦਾ ਚੁਣਿਆ ਹੋਇਆ ਹੈ ਜੋ ਸੰਸਾਰ ਦੇ ਲੋਕਾਂ ਨੂੰ ਉਹਨਾਂ ਦੇ ਪਾਪ ਤੋਂ ਬਚਾਵੇਗਾ |
ਜਦੋਂ ਦਾਊਦ ਨੇ ਇਹ ਵਚਨ ਸੁਣੇ ਤਾਂ ਉਸ ਨੇ ਇੱਕ ਦਮ ਪਰਮੇਸ਼ੁਰ ਦਾ ਧੰਨਵਾਦ ਕੀਤਾ ਅਤੇ ਉਸ ਦੀ ਅਰਾਧਨਾ ਕੀਤੀ ਕਿਉਂਕਿ ਉਸ ਨੇ ਦਾਊਦ ਨਾਲ ਇਹ ਮਹਾਨ ਆਦਰ ਅਤੇ ਬਹੁਤੀਆਂ ਬਰਕਤਾਂ ਲਈ ਵਾਇਦਾ ਕੀਤਾ ਸੀ |ਦਾਊਦ ਨਹੀਂ ਜਾਣਦਾ ਸੀ ਕਿ ਪਰਮੇਸ਼ੁਰ ਇਹਨਾਂ ਗੱਲਾਂ ਨੂੰ ਕਦੋਂ ਕਰੇਗਾ |ਪਰ ਜਿੱਦਾਂ ਇਹ ਹੋਇਆ, ਇਸ ਤੋਂ ਪਹਿਲਾਂ ਕਿ ਮਸੀਹਾ ਆਉਂਦਾ ਇਸਰਾਏਲੀਆਂ ਨੂੰ ਲੰਬਾ ਸਮਾਂ ਇੰਤਜਾਰ ਕਰਨਾ ਪਿਆ, ਲਗਭੱਗ 1000 ਸਾਲ |
ਦਾਊਦ ਨੇ ਬਹੁਤ ਸਾਲ ਧਰਮ ਅਤੇ ਵਿਸ਼ਵਾਸਯੋਗਤਾ ਨਾਲ ਰਾਜ ਕੀਤਾ ਅਤੇ ਪਰਮੇਸ਼ੁਰ ਨੇ ਉਸ ਨੂੰ ਬਰਕਤ ਦਿੱਤੀ |ਫਿਰ ਵੀ, ਉਸ ਦੇ ਜੀਵਨ ਦੇ ਅੰਤ ਵਿੱਚ ਉਸ ਨੇ ਪਰਮੇਸ਼ੁਰ ਵਿਰੁੱਧ ਭਿਆਨਕ ਪਾਪ ਕੀਤਾ |
ਇੱਕ ਦਿਨ, ਜਦੋਂ ਦਾਊਦ ਦੇ ਸਾਰੇ ਸਿਪਾਹੀ ਘਰ ਤੋਂ ਦੂਰ ਯੁੱਧ ਲੜ ਰਹੇ ਸਨ ਤਾਂ ਉਸਨੇ ਆਪਣੇ ਮਹਿਲ ਤੋਂ ਬਾਹਰ ਇੱਕ ਖ਼ੂਬਸੂਰਤ ਔਰਤ ਨੂੰ ਨਹਾਉਂਦੀ ਦੇਖਿਆ |ਉਸ ਦਾ ਨਾਮ ਬਥਸ਼ਬਾ ਸੀ |
ਇਸ ਦੇ ਬਜਾਇ, ਦਾਊਦ ਆਪਣਾ ਧਿਆਨ ਹਟਾਉਂਦਾ ਉਸ ਨੇ ਕਿਸੇ ਨੂੰ ਭੇਜਿਆ ਕਿ ਉਸ ਔਰਤ ਨੂੰ ਲਿਆਵੇ |ਉਸ ਨੇ ਉਸ ਨਾਲ ਸੰਗ ਕੀਤਾ ਅਤੇ ਉਸ ਨੂੰ ਭੇਜ ਦਿੱਤਾ |ਕੁੱਝ ਸਮੇਂ ਬਾਅਦ ਬਥਸ਼ਬਾ ਨੇ ਦਾਊਦ ਕੋਲ ਸੰਦੇਸ਼ ਭੇਜਿਆ ਕਿ ਉਹ ਗਰਭਵਤੀ ਹੈ |
ਬਥਸ਼ਬਾ ਦਾ ਪਤੀ ਊਰਿੱਯਾਹ ਦਾਊਦ ਦਾ ਵਧੀਆ ਸਿਪਾਹੀ ਸੀ |ਦਾਊਦ ਨੇ ਊਰਿੱਯਾਹ ਨੂੰ ਯੁੱਧ ਵਿੱਚੋਂ ਪਿੱਛੇ ਬੁਲਾਇਆ ਅਤੇ ਉਸ ਨੂੰ ਕਿਹਾ ਜਾਹ ਅਤੇ ਆਪਣੀ ਪਤਨੀ ਨਾਲ ਸੌਂ ਜਾਹ |ਪਰ ਊਰਿੱਯਾਹ ਨੇ ਘਰ ਜਾਣ ਤੋਂ ਇਨਕਾਰ ਕੀਤਾ ਜਦ ਬਾਕੀ ਦੇ ਦੂਸਰੇ ਸਿਪਾਹੀ ਯੁੱਧ ਵਿੱਚ ਹਨ |ਇਸ ਲਈ ਦਾਊਦ ਨੇ ਊਰਿੱਯਾਹ ਨੂੰ ਯੁੱਧ ਵਿੱਚ ਵਾਪਸ ਭੇਜ ਦਿੱਤਾ ਅਤੇ ਜਰਨਲ ਨੂੰ ਕਿਹਾ ਕਿ ਉਸ ਨੂੰ ਉਸ ਜਗ੍ਹਾ ਤੇ ਰੱਖੇ ਜਿੱਥੇ ਦੁਸ਼ਮਣ ਤਕੜਾ ਹੋਵੇ ਤਾਂ ਕਿ ਉਹ ਮਾਰਿਆ ਜਾਵੇ |
ਊਰਿੱਯਾਹ ਦੇ ਮਾਰਨ ਤੋਂ ਬਾਅਦ ਦਾਊਦ ਨੇ ਬਥਸ਼ਬਾ ਨਾਲ ਵਿਆਹ ਕਰ ਲਿਆ |ਬਾਅਦ ਵਿੱਚ , ਉਸ ਨੇ ਦਾਊਦ ਦੇ ਲੜਕੇ ਨੂੰ ਜਨਮ ਦਿੱਤਾ |ਜੋ ਕੁੱਝ ਦਾਊਦ ਨੇ ਕੀਤਾ ਸੀ ਉਸ ਉੱਤੇ ਪਰਮੇਸ਼ੁਰ ਬਹੁਤ ਗੁੱਸੇ ਸੀ ਇਸ ਲਈ ਉਸ ਨੇ ਨਬੀ ਨਾਥਾਨ ਨੂੰ ਭੇਜਿਆ ਕਿ ਦਾਊਦ ਨੂੰ ਦੱਸੇ ਕਿ ਉਸ ਦਾ ਪਾਪ ਕਿੰਨਾ ਬੁਰਾ ਸੀ |ਦਾਊਦ ਨੇ ਆਪਣੇ ਪਾਪ ਤੋਂ ਤੋਬਾ ਕੀਤੀ ਅਤੇ ਪਰਮੇਸ਼ੁਰ ਨੇ ਉਸ ਨੂੰ ਮਾਫ਼ ਕੀਤਾ |ਆਪਣੀ ਬਾਕੀ ਜ਼ਿੰਦਗੀ ਵਿੱਚ ਦਾਊਦ ਨੇ ਪਰਮੇਸ਼ੁਰ ਦੇ ਹੁਕਮ ਦੀ ਪਾਲਣਾ ਕੀਤੀ ਅਤੇ ਉਸ ਦੇ ਪਿੱਛੇ ਚੱਲਿਆ, ਇੱਥੋਂ ਤੱਕ ਕਿ ਮੁਸਕਲ ਘੜੀ ਵਿੱਚ ਵੀ |
ਪਰ ਦਾਊਦ ਦੇ ਪਾਪ ਦੀ ਸਜਾ ਵਜੋਂ ਉਸਦਾ ਲੜਕਾ ਮਰ ਗਿਆ |ਅਤੇ ਉਸਦੇ ਬਾਕੀ ਜੀਵਨ ਕਾਲ ਵਿੱਚ ਉਸਦਾ ਪਰਿਵਾਰ ਲੜਦਾ ਰਿਹਾ ਅਤੇ ਦਾਊਦ ਦੀ ਸ਼ਕਤੀ ਬਹੁਤ ਘੱਟ ਗਈ ਸੀ |ਚਾਹੇ ਦਾਊਦ ਬੇਵਫਾ ਹੋਇਆ ਪਰ ਪਰਮੇਸ਼ੁਰ ਫਿਰ ਵੀ ਉਸ ਨਾਲ ਕੀਤੇ ਵਾਦਿਆਂ ਪ੍ਰਤੀ ਵਫ਼ਾਦਾਰ ਰਿਹਾ |ਬਾਅਦ ਵਿੱਚ , ਦਾਊਦ ਅਤੇ ਬਥਸ਼ਬਾ ਦੇ ਇੱਕ ਹੋਰ ਪੁੱਤਰ ਹੋਇਆ ਉਹਨਾਂ ਨੇ ਉਸ ਦਾ ਨਾਮ ਸੁਲੇਮਾਨ ਰੱਖਿਆ |